ਤਨਖ਼ਾਹ ਆਉਂਦੇ ਹੀ ਖ਼ਤਮ ਹੋ ਜਾਂਦੀ ਹੈ ਤਾਂ ਕਰੋ ਇਹ ਉਪਾਅ

ਕਈ ਵਾਰ ਲੋਕ ਪੈਸਾ ਕਮਾਉਣ ਲਈ ਕਾਫੀ ਮਿਹਨਤ ਕਰਦੇ ਹਨ ਤੇ ਜਦੋਂ ਪੈਸਾ ਹੱਥ ਵਿਚ ਆਉਂਦਾ ਹੈ ਤਾਂ ਅਚਾਨਕ ਨਵੇਂ ਖਰਚ ਸਾਹਮਣੇ ਆ ਜਾਂਦੇ ਹਨ ਜਾਂ ਤਨਖ਼ਾਹ ਖਾਤੇ ‘ਚ ਜਮ੍ਹਾਂ ਹੁੰਦੇ ਹੀ ਖਰਚ ਹੋ ਜਾਂਦੀ ਹੈ। ਅਜਿਹੇ ਵਿਚ ਵਿਸ਼ੇਸ਼ ਉਪਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਜੋਤਿਸ਼ ਤੇ ਵਾਸਤੂ ਮੁਤਾਬਕ ਗ੍ਰਹਿਆਂ ਦੇ ਅਸਰ ਨੂੰ ਠੀਕ ਕਰਨ ਲਈ ਕਈ ਉਪਾਅ ਕੀਤੇ ਜਾ ਸਕਦੇ ਹਨ ਤੇ ਜਾਤਕ ਦੀ ਕੁੰਡਲੀ ‘ਚ ਗ੍ਰਹਿ ਦਸ਼ਾ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੀ ਵੀ ਸੈਲਰੀ ਜਲਦ ਖ਼ਤਮ ਹੋ ਜਾਂਦੀ ਹੈ ਤੇ ਹਰ ਮਹੀਨੇ ਨਵੇਂ-ਨਵੇਂ ਖਰਚ ਸਾਹਮਣੇ ਆ ਜਾਂਦੇ ਹਨ ਤਾਂ ਆਪਣੀ ਰਾਸ਼ੀ ਅਨੁਸਾਰ ਇਹ ਉਪਾਅ ਅਜ਼ਮਾ ਸਕਦੇ ਹਨ-

ਮੇਖ, ਸਿੰਘ ਤੇ ਧਨੁ ਰਾਸ਼ੀ ਵਾਲੇ ਕਰਨ ਇਹ ਉਪਾਅ

ਜੇਕਰ ਮੇਖ, ਸਿੰਘ ਜਾਂ ਧਨੁ ਰਾਸ਼ੀ ਦੇ ਲੋਕਾਂ ਦੀ ਤਨਖਾਹ ਜਲਦੀ ਖਤਮ ਹੋ ਰਹੀ ਹੈ ਤੇ ਨਵੇਂ ਖਰਚੇ ਸਾਹਮਣੇ ਆ ਰਹੇ ਹਨ, ਤਾਂ ਤਨਖਾਹ ਦਾ ਕੁਝ ਹਿੱਸਾ ਦਾਨ ਕਰਨਾ ਚਾਹੀਦਾ ਹੈ। ਖਾਣ-ਪੀਣ ਦਾ ਸਾਮਾਨ ਗਰੀਬਾਂ ਤੇ ਲੋੜਵੰਦਾਂ ਨੂੰ ਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਂਹ ਦੀ ਦਾਲ ਦੇ ਬਣੇ ਪਕਵਾਨ ਵੀ ਗਰੀਬਾਂ ਨੂੰ ਖੁਆਉਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਨੂੰ ਦਾਨ ਕਰਨ ਨਾਲ ਦਫ਼ਤਰ ਦਾ ਤਣਾਅ ਵੀ ਘੱਟ ਹੋਵੇਗਾ ਤੇ ਕਿਸੇ ਵੀ ਹਾਦਸੇ ਤੋਂ ਵੀ ਬਚਿਆ ਜਾ ਸਕਦਾ ਹੈ।

ਬ੍ਰਿਖ, ਕੰਨਿਆ ਜਾਂ ਮਕਰ ਰਾਸ਼ੀ ਵਾਲੇ ਇਨ੍ਹਾਂ ਚੀਜ਼ਾਂ ਦਾ ਕਰਨ ਦਾਨ

ਬ੍ਰਿਖ, ਕੰਨਿਆ ਜਾਂ ਮਕਰ ਰਾਸ਼ੀ ਦੇ ਲੋਕਾਂ ਨੂੰ ਵੀ ਆਪਣੀ ਆਮਦਨ ਦਾ ਕੁਝ ਹਿੱਸਾ ਦਾਨ ਕਰਨਾ ਚਾਹੀਦਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਦੇ ਲੋਕਾਂ ਨੂੰ ਹਰ ਸ਼ਨੀਵਾਰ ਨੂੰ ਸ਼ਨੀ ਦੇਵ ਨੂੰ ਤੇਲ ਵੀ ਚੜ੍ਹਾਉਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਖਰਚੇ ਵੀ ਘੱਟ ਹੋਣਗੇ ਤੇ ਮਨਚਾਹੀ ਨੌਕਰੀ ਮਿਲਣ ਦੇ ਯੋਗ ਵਧ ਜਾਂਦੇ ਹਨ।

ਮਿਥੁਨ, ਤੁਲਾ ਜਾਂ ਕੁੰਭ ਰਾਸ਼ੀ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਨ

ਮਿਥੁਨ, ਤੁਲਾ ਜਾਂ ਕੁੰਭ ਰਾਸ਼ੀ ਵਾਲੇ ਵਿਅਕਤੀ ਦੀ ਤਨਖਾਹ ਤੇਜ਼ੀ ਨਾਲ ਖਰਚ ਹੁੰਦੀ ਹੈ ਤਾਂ ਉਸ ਦੀ ਤਨਖਾਹ ਦਾ ਕੁਝ ਹਿੱਸਾ ਗਰੀਬਾਂ ਦੀ ਸਿਹਤ ‘ਤੇ ਖਰਚ ਕਰਨਾ ਚਾਹੀਦਾ ਹੈ। ਕਿਸੇ ਹਸਪਤਾਲ ਨੂੰ ਦਾਨ ਕਰੋ। ਗਰੀਬਾਂ ਨੂੰ ਦਵਾਈਆਂ ਵੀ ਵੰਡੀਆਂ ਜਾ ਸਕਦੀਆਂ ਹਨ। ਅਜਿਹਾ ਕਰਨ ਨਾਲ ਤਰੱਕੀ ਦੀਆਂ ਸੰਭਾਵਨਾਵਾਂ ਵੀ ਬਣ ਜਾਣਗੀਆਂ ਤੇ ਨੌਕਰੀ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।

ਕਰਕ, ਬ੍ਰਿਸ਼ਚਕ ਜਾਂ ਮੀਨ ਰਾਸ਼ੀ ਵਾਲੇ ਕੱਪੜੇ ਤੇ ਜੁੱਤੀਆਂ ਦਾ ਕਰੋ ਦਾਨ

ਕਰਕ, ਬ੍ਰਿਸ਼ਚਕ ਜਾਂ ਮੀਨ ਰਾਸ਼ੀ ਵਾਲਿਆਂ ਨੂੰ ਤਨਖਾਹ ਮਿਲਣ ‘ਤੇ ਕੱਪੜੇ ਜਾਂ ਜੁੱਤੀਆਂ ਕਰਨੀਆਂ ਚਾਹੀਦੀਆਂ ਹਨ। ਇਹ ਚੀਜ਼ਾਂ ਆਪਣੇ ਘਰ ਦੇ ਆਲੇ-ਦੁਆਲੇ ਕਿਸੇ ਬਜ਼ੁਰਗ ਵਿਅਕਤੀ ਨੂੰ ਪਿਆਰ ਨਾਲ ਦਿਓ। ਇਸ ਤੋਂ ਇਲਾਵਾ ਪਿਆਸੇ ਲੋਕਾਂ ਨੂੰ ਪਾਣੀ ਪਿਲਾਉਣ ਦਾ ਵੀ ਪ੍ਰਬੰਧ ਕੀਤਾ ਜਾਵੇ। ਇਸ ਨਾਲ ਉਮਰ ਲੰਬੀ ਹੁੰਦੀ ਹੈ, ਸਿਹਤ ‘ਚ ਸੁਧਾਰ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਵੀ ਆਉਂਦੀ ਹੈ।

Leave a Reply

Your email address will not be published. Required fields are marked *