ਰਸੋਈ ਕਿਸ ਦਿਸ਼ਾ ਵਿਚ ਹੋਣੀ ਚਾਹੀਦੀ ਹੈ? ਸਾਨੂੰ ਕਿਸ ਦਿਸ਼ਾ ਵਿਚ ਖਾਣਾ ਚਾਹੀਦਾ ਹੈ? ਇਨ੍ਹਾਂ ਸਾਰੀਆਂ ਗੱਲਾਂ ਨੂੰ ਵਾਸਤੂ ਸ਼ਾਸਤਰ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਵਾਸਤੂ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿੱਚ ਸਭ ਕੁਝ ਠੀਕ ਰਹਿੰਦਾ ਹੈ। ਕਿਸੇ ਕਿਸਮ ਦੀ ਕੋਈ ਨਕਾਰਾਤਮਕਤਾ ਨਹੀਂ ਆਉਂਦੀ। ਘਰ ਵਿਚ ਬਰਕਤ ਰਹਿੰਦੀ ਹੇ। ਪਰਿਵਾਰ ਤੰਦਰੁਸਤ ਰਹਿੰਦਾ ਹੈ। ਪਰ ਜੇਕਰ ਤੁਸੀਂ ਵਾਸਤੂ ਨਿਯਮਾਂ ਦੀ ਅਣਦੇਖੀ ਕਰਦੇ ਹੋ ਤਾਂ ਤੁਹਾਨੂੰ ਇਸਦਾ ਨੁਕਸਾਨ ਝੱਲਣਾ ਪੈਂਦਾ ਹੈ। ਉਦਾਹਰਣ ਵਜੋਂ, ਜੇਕਰ ਤੁਸੀਂ ਸਹੀ ਦਿਸ਼ਾ ਵੱਲ ਮੂੰਹ ਕਰ ਕੇ ਭੋਜਨ ਨਹੀਂ ਖਾਂਦੇ ਤਾਂ ਇਸ ਦਾ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਭੋਜਨ ਲਈ ਵਾਸਤੂ ਸ਼ਾਸਤਰ ਦੇ ਨਿਯਮਾਂ ਬਾਰੇ…
ਦੱਖਣੀ ਦਿਸ਼ਾ
ਵਾਸਤੂ ਸ਼ਾਸਤਰ ਅਨੁਸਾਰ ਇਸ ਦਿਸ਼ਾ ਵੱਲ ਮੂੰਹ ਕਰ ਕੇ ਕਦੇ ਵੀ ਭੋਜਨ ਨਹੀਂ ਕਰਨਾ ਚਾਹੀਦਾ। ਇਸ ਨੂੰ ਅਸ਼ੁੱਭ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵੱਲ ਮੂੰਹ ਕਰ ਕੇ ਭੋਜਨ ਕਰਨ ਨਾਲ ਤੁਹਾਡੇ ਜੀਵਨ ਵਿਚ ਕੰਗਾਲੀ ਤੇ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦਿਸ਼ਾ ‘ਚ ਖਾਣਾ ਬਣਾਉਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ।
ਪੂਰਬ ਦਿਸ਼ਾ
ਵਾਸਤੂ ਸ਼ਾਸਤਰ ਵਿਚ ਇਸ ਦਿਸ਼ਾ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਇਹ ਦੇਵਤਿਆਂ ਦੀ ਦਿਸ਼ਾ ਹੈ। ਪੂਰਬ ਵੱਲ ਮੂੰਹ ਕਰ ਕੇ ਖਾਣ ਨਾਲ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਸਿਹਤ ਵੀ ਮਿਲਦੀ ਹੈ।
ਉੱਤਰ ਦਿਸ਼ਾ
ਵਾਸਤੂ ਸ਼ਾਸਤਰ ਅਨੁਸਾਰ ਉੱਤਰ ਨੂੰ ਸਹੀ ਦਿਸ਼ਾ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਸ਼ਾ ਵੱਲ ਮੂੰਹ ਕਰ ਕੇ ਭੋਜਨ ਕਰਨ ਨਾਲ ਘਰ ਵਿਚ ਧਨ ਦੀ ਕਮੀ ਨਹੀਂ ਹੁੰਦੀ। ਵਿਦਿਆਰਥੀ ਇਸ ਦਿਸ਼ਾ ‘ਚ ਭੋਜਨ ਖਾਣ ਨਾਲ ਲਾਭ ਪ੍ਰਾਪਤ ਕਰਦੇ ਹਨ।
ਪੱਛਮੀ ਦਿਸ਼ਾ
ਵਪਾਰਕ ਵਰਗ ਤੇ ਨੌਕਰੀਪੇਸ਼ਾ ਲੋਕਾਂ ਲਈ ਪੱਛਮੀ ਦਿਸ਼ਾ ਸ਼ੁਭ ਮੰਨੀ ਜਾਂਦੀ ਹੈ। ਉਨ੍ਹਾਂ ਨੂੰ ਪੱਛਮ ਵੱਲ ਮੂੰਹ ਕਰ ਕੇ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੇ ਘਰ ਦਾ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਿਮਾਰ ਹੈ ਤਾਂ ਉਸ ਨੂੰ ਵੀ ਪੱਛਮ ਦਿਸ਼ਾ ਵੱਲ ਮੂੰਹ ਕਰ ਕੇ ਖਾਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਿਹਤ ‘ਤੇ ਚੰਗਾ ਪ੍ਰਭਾਵ ਪੈਂਦਾ ਹੈ।