PGI ਦੇ ਸੰਗਰੂਰ ਸੈਟੇਲਾਈਟ ਸੈਂਟਰ ‘ਚ ਡਾਕਟਰਾਂ ਦੀ ਭਰਤੀ, ਭਰੀਆਂ ਜਾਣਗੀਆਂ 300 ਤੋਂ ਵੱਧ ਅਸਾਮੀਆਂ, ਨਾਨ-ਫੈਕਲਟੀ ਲਈ 265 ਅਸਾਮੀਆਂ

ਪੰਜਾਬ ਦੇ ਸੰਗਰੂਰ ‘ਚ ਪੀਜੀਆਈ ਸੈਟੇਲਾਈਟ ਸੈਂਟਰ ‘ਚ 341 ਅਸਾਮੀਆਂ ਦੀ ਭਰਤੀ ਕਰੇਗਾ। ਭਰਤੀ ਲਈ ਰੋਸਟਰ ਤਿਆਰ ਕਰ ਲਿਆ ਗਿਆ ਹੈ। ਡੀਡੀਏ ਕੁਮਾਰ ਗੌਰਵ ਧਵਨ ਨੇ ਦੱਸਿਆ ਕਿ ਰੋਸਟਰ ਬਣਨ ਤੋਂ ਬਾਅਦ ਹੁਣ ਅਗਲੇ ਹਫ਼ਤੇ ਤਕ ਇਨ੍ਹਾਂ ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਨ੍ਹਾਂ 341 ਅਸਾਮੀਆਂ ਵਿੱਚੋਂ 76 ਅਸਾਮੀਆਂ ਫੈਕਲਟੀ ਲਈ ਹਨ, ਜਦੋਂ ਕਿ 265 ਅਸਾਮੀਆਂ ਗੈਰ-ਫੈਕਲਟੀ ਲਈ ਹਨ।

ਜੂਨੀਅਰ ਤੇ ਸੀਨੀਅਰ ਡਾਕਟਰ ਦੇ ਅਹੁਦਿਆਂ ‘ਤੇ ਭਰਤੀ ਲਈ ਲਿਖਤੀ ਅਤੇ ਇੰਟਰਵਿਊ ਦੋਵੇਂ ਹੀ ਹੋਣਗੇ, ਜਦੋਂ ਕਿ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ‘ਤੇ ਭਰਤੀ ਲਈ ਸਿਰਫ ਇੰਟਰਵਿਊ ਹੋਵੇਗੀ। ਡੀਡੀਏ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਡਿਪਟੀ ਸਕੱਤਰ ਮਨੋਹਰ ਅਗਨੀ ਨੇ ਪੀਜੀਆਈ ਦੇ ਤਿੰਨੋਂ ਸੈਟੇਲਾਈਟ ਸੈਂਟਰਾਂ ਦੇ ਚੱਲ ਰਹੇ ਨਿਰਮਾਣ ਕਾਰਜਾਂ ਦੀ ਸਮੀਖਿਆ ਦੌਰਾਨ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ 341 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਧਿਕਾਰਤ ਪ੍ਰਵਾਨਗੀ ਦਿੱਤੀ ਸੀ।

ਦੱਸ ਦਈਏ ਕਿ ਸੰਗਰੂਰ ਦੇ ਸੈਟੇਲਾਈਟ ਸੈਂਟਰ ‘ਚ ਆਰਜ਼ੀ ਤੌਰ ‘ਤੇ ਓ.ਪੀ.ਡੀ. ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਓਪੀਡੀ ਬਲਾਕ, ਡਾਇਰੈਕਟਰ ਦਾ ਬੰਗਲਾ, ਹਸਪਤਾਲ ਬਲਾਕ, ਰਿਹਾਇਸ਼ੀ ਯੂਨਿਟ ਅਤੇ ਹੋਸਟਲ ਦਾ ਕੰਮ ਮੁਕੰਮਲ ਹੋ ਗਿਆ ਹੈ। ਸੰਗਰੂਰ ਸੈਟੇਲਾਈਟ ਸੈਂਟਰ ਦੀ ਉਸਾਰੀ ਦਾ ਕੰਮ ਆਖਰੀ ਪੜਾਅ ‘ਤੇ ਚੱਲ ਰਿਹਾ ਹੈ, ਜਿਸ ਦੇ ਅਕਤੂਬਰ ਤਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦੇ ਫਿਰੋਜ਼ਪੁਰ ਵਿੱਚ ਬਣਨ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ।

ਕੇਂਦਰ ਦੀ ਉਸਾਰੀ ਦਾ ਕੰਮ ਆਖਰੀ ਪੜਾਅ ‘ਚ ਹੈ

ਦੱਸ ਦੇਈਏ ਕਿ ਇਸ ਸਾਲ 5 ਜਨਵਰੀ ਨੂੰ ਪੀਐਮ ਮੋਦੀ ਵੱਲੋਂ ਫਿਰੋਜ਼ਪੁਰ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਉਸ ਸਮੇਂ ਸੁਰੱਖਿਆ ਵਿੱਚ ਕੁਤਾਹੀ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਸਾਲ 2024 ਤਕ ਪੰਜਾਬ ਵਿੱਚ ਪੀਜੀਆਈ ਚੰਡੀਗੜ੍ਹ, ਸੰਗਰੂਰ ਅਤੇ ਫਿਰੋਜ਼ਪੁਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਊਨਾ ਦੇ ਤਿੰਨ ਸੈਟੇਲਾਈਟ ਸੈਂਟਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਪੀਜੀਆਈ ਸੰਗਰੂਰ ਸੈਟੇਲਾਈਟ ਸੈਂਟਰ ਦੀ ਉਸਾਰੀ ‘ਤੇ 449 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਕੇਂਦਰ ਦੀ ਉਸਾਰੀ ਦਾ ਕੰਮ ਆਖਰੀ ਪੜਾਅ ਵਿੱਚ ਹੈ। ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਵਿੱਚ 300 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਪਰੇਸ਼ਨ ਥੀਏਟਰ, ਸਰਜਰੀ ਰੂਮ, ਆਈਸੀਯੂ ਵਾਰਡ, ਐਮਰਜੈਂਸੀ, ਟੈਲੀਮੈਡੀਸਨ ਸੈਂਟਰ ਤੇ ਨਵੀਂ ਤਕਨੀਕ ਨਾਲ ਮਰੀਜ਼ਾਂ ਲਈ ਨਵੀਆਂ ਸਹੂਲਤਾਂ ਉਪਲਬਧ ਹੋਣਗੀਆਂ।

Leave a Reply

Your email address will not be published. Required fields are marked *