ਭਾਰਤ ਜੋੜੋ ਯਾਤਰਾ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵਾਰ-ਵਾਰ ਸੰਨ੍ਹ ਲੱਗ ਰਹੀ ਹੈ। ਅੱਜ ਅਚਾਨਕ ਭੱਜਦਾ ਹੋਇਆ ਇੱਕ ਨੌਜਵਾਨ ਆਇਆ ਤੇ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਦੌਰਾਨ ਪੰਜਾਬ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਵੀ ਨਹੀਂ ਇਸ ਨੌਜਵਾਨ ਨੂੰ ਰੋਕ ਨਹੀਂ ਸਕੇ। ਅਣਪਛਾਤੇ ਵਿਅਕਤੀ ਵੱਲੋਂ ਸੁਰੱਖਿਆ ਘੇਰਾ ਤੋੜ ਕੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਤੁਰੰਤ ਚੌਕਸ ਹੋ ਗਈਆਂ।