ਪੰਜਾਬ ‘ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਵਧੀਆ ਮੌਕਾ ਹੈ। ਬਿਜਲੀ ਵਿਭਾਗ ‘ਚ ਬੰਪਰ ਭਰਤੀ ਨਿਕਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਸਿਸਟੈਂਟ ਲਾਈਨਮੈਨ (PSPCL ALM Recruitment 2022) ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਅਸਾਮੀਆਂ ਲਈ ਅਧਿਕਾਰਤ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ PSPCL ਦੀਆਂ ਇਨ੍ਹਾਂ ਅਸਾਮੀਆਂ ਲਈ 15 ਅਗਸਤ 2022 ਤੋਂ ਅਪਲਾਈ ਕੀਤਾ ਜਾ ਸਕਦਾ ਹੈ।
PSPCL ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੇ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ 9 ਸਤੰਬਰ 2022 ਹੈ। ਇਸ ਭਰਤੀ ਮੁਹਿੰਮ ਰਾਹੀਂ ਸਹਾਇਕ ਲਾਈਨਮੈਨ ਦੀਆਂ ਕੁੱਲ 1690 ਅਸਾਮੀਆਂ ਭਰੀਆਂ ਜਾਣਗੀਆਂ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਜੋ ਵਿਸਥਾਰ ਨਾਲ ਜਾਣਕਾਰੀ ਚਾਹੁੰਦੇ ਹਨ, ਉਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾ ਸਕਦੇ ਹਨ।
ਕੀ ਹੈ ਯੋਗਤਾ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਮੈਟ੍ਰਿਕ ਪਾਸ ਹੋਣਾ ਲਾਜ਼ਮੀ ਹੈ ਤੇ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਹੈ, ਉਨ੍ਹਾਂ ਕੋਲ ਲਾਈਨਮੈਨ ਟਰੇਡ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ, ਤਾਂ ਹੀ ਉਨ੍ਹਾਂ ਦੀ ਅਰਜ਼ੀ ਜਾਇਜ਼ ਹੋਵੇਗੀ। ਇਨ੍ਹਾਂ ਲਈ 18 ਤੋਂ 37 ਸਾਲ ਦੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ।
ਕਿੰਨੀ ਹੋਵੇਗੀ ਤਨਖਾਹ
ਇਨ੍ਹਾਂ ਅਸਾਮੀਆਂ ‘ਤੇ ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ ਮਹੀਨੇ ਦੀ 6400-20200 + 3400 ਗ੍ਰੇਡ ਪੇਅ ਦੇ ਅਨੁਸਾਰ ਤਨਖਾਹ ਮਿਲੇਗੀ। ਇਨ੍ਹਾਂ ਅਸਾਮੀਆਂ ‘ਤੇ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ। ਇਨ੍ਹਾਂ ਲਈ ਅਰਜ਼ੀ ਫੀਸ 944 ਰੁਪਏ ਹੈ। SC ਅਤੇ PWD ਵਰਗ ਨੂੰ 590 ਰੁਪਏ ਫੀਸ ਦੇਣੀ ਪੈਂਦੀ ਹੈ।ਨੋਟਿਸ ਦੇਖਣ ਲਈ ਇੱਥੇ ਕਲਿੱਕ ਕਰੋ।
ਚੋਣ ਪ੍ਰਕਿਰਿਆ
ਚੋਣ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ। ਫਾਈਨਲ ਮੈਰਿਟ ਆਨਲਾਈਨ ਪ੍ਰੀਖਿਆ ‘ਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਫੀਸ
ਜਨਰਲ ਸ਼੍ਰੇਣੀ ਲਈ – 944 ਰੁਪਏ
SC ਅਤੇ PWD ਸ਼੍ਰੇਣੀ ਲਈ – 590 ਰੁਪਏ
PSPCL ALM Recruitment 2022: ਇੰਝ ਕਰਨਾ ਹੈ ਅਪਲਾਈ
ਸਟੈਪ 1- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾਓ।
ਸਟੈੱਪ 2- ‘ਕੈਰੀਅਰ ਸੈਕਸ਼ਨ’ ਲਿੰਕ ‘ਤੇ ਕਲਿੱਕ ਕਰੋ।
ਸਟੈੱਪ 3- “PSPCL ALM Recruitment 2022” ‘ਤੇ ਕਲਿੱਕ ਕਰੋ।
ਸਟੈੱਪ 4- ਅਰਜ਼ੀ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਭਰੋ।
ਸਟੈੱਪ 5- ਦਸਤਾਵੇਜ਼ ਤੇ ਅਰਜ਼ੀ ਫੀਸ ਜਮ੍ਹਾਂ ਕਰੋ।
ਸਟੈਪ 6- ਹੁਣ ਫਾਰਮ ਜਮ੍ਹਾ ਕਰੋ।
ਸਟੈੱਪ 7- ਜੇਕਰ ਤੁਸੀਂ ਚਾਹੁੰਦੇ ਹ, ਤਾਂ ਤੁਸੀਂ ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟਆਊਟ ਲੈ ਸਕਦੇ ਹੋ।