Indigo ਦੀ ਫਲਾਈਟ ‘ਚ ਯਾਤਰੀ ਨੇ ਖੋਲ੍ਹ ਦਿੱਤਾ ਐਮਰਜੈਂਸੀ ਦਰਵਾਜ਼ਾ, ਮਚੀ ਹਫੜਾ-ਦਫੜੀ, DGCA ਨੇ ਦਿੱਤੇ ਜਾਂਚ ਦੇ ਹੁਕਮ

ਪਿਛਲੇ ਸਾਲ 10 ਦਸੰਬਰ ਨੂੰ ਇੰਡੀਗੋ ਦੀ ਇਕ ਫਲਾਈਟ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਜਹਾਜ਼ ਚੇਨਈ ਤੋਂ ਤਿਰੂਚਿਰਾਪੱਲੀ ਜਾ ਰਿਹਾ ਸੀ। ਏਅਰਲਾਈਨ ਨੇ ਯਾਤਰੀ ਦੀ ਮਾਫੀ ਨੂੰ ਮਨਜ਼ੂਰ ਕੀਤਾ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਫਲਾਈਟ 2 ਘੰਟੇ ਤੱਕ ਲੇਟ ਹੋਈ ਸੀ। ਇੰਡੀਗੋ 6E-7339 ਫਲਾਈਟ ਨੇ ਪ੍ਰੈਸ਼ਰਾਈਜੇਸ਼ਨ ਜਾਂਚ ਦੇ ਬਾਅਦ ਤੁਰੰਤ ਉਡਾਣ ਭਰੀ।

ਡੀਜੀਸੀਏ ਨੇ ਜਾਂਚ ਦੇ ਹੁਕਮ ਦਿੱਤੇ ਸਨ। DGCA ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਘਟਨਾ 10 ਦਸੰਬਰ ਨੂੰ ਚੇਨਈ ਤੋਂ ਤਿਰੂਚਿਰਾਪੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ ਵਿਚ ਹੋਈ ਸੀ। ਇਕ ਯਾਤਰੀ ਨੇ ਜਹਾਜ਼ ਵਿਚ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ ਸੀ। ਇਸ ਘਟਨਾ ਨਾਲ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ ਸੀ ਤੇ ਸੁਰੱਖਿਆ ਜਾਂਚ ਦੇ ਬਾਅਦ ਜਹਾਜ਼ ਨੇ ਉਡਾਣ ਭਰੀ।

ਰਿਪੋਰਟ ਮੁਤਾਬਕ ਕੈਬਿਨ ਕਰੂ ਯਾਤਰੀਆਂ ਨੂੰ ਸੁਰੱਖਿਆ ਪ੍ਰੋਟੋਕਾਲ ਬਾਰੇ ਜਾਣਕਾਰੀ ਦੇ ਰਿਹਾ ਸੀ। ਜਦੋਂ ਇਹ ਘਟਨਾ ਹੋਈ ਫਲਾਈਟ ਵਿਚ ਸਾਂਸਦ ਤੇਜਸਵੀ ਸੂਰਯਾ ਵੀ ਇਕ ਐਮਰਜੈਂਸੀ ਦਰਵਾਜ਼ੇ ਕੋਲ ਬੈਠੇ ਸਨ ਤੇ ਉੁਨ੍ਹਾਂ ਨੂੰ ਜ਼ਰੂਰੀ ਐਮਰਜੈਂਸੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜਿਸ ਸ਼ਖਸ ਨੇ ਐਮਰਜੈਂਸੀ ਗੇਟ ਖੋਲ੍ਹਿਆ ਉਹ ਵੀ ਇਸ ਨੂੰ ਧਿਆਨ ਨਾਲ ਸੁਣ ਰਿਹਾ ਸੀ। ਇਸ ਦੇ ਕੁਝ ਮਿੰਟ ਬਾਅਦ ਉਸ ਨੇ ਲੀਵਰ ਨੂੰ ਖਿੱਚ ਦਿੱਤਾ ਜਿਸ ਨਾਲ ਐਮਰਜੈਂਸੀ ਦਰਵਾਜ਼ਾ ਖੁੱਲ੍ਹ ਗਿਆ।

ਹੁਣੇ ਜਿਹੇ ਫਲਾਈਟਾਂ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸ਼ੰਕਰ ਮਿਸ਼ਰਾ ਨਾਂ ਦੇ ਇਕ ਵਿਅਕਤੀ ਨੇ ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਦੀ ਇਕ ਫਲਾਈਟ ਦੇ ਬਿਜ਼ਨੈੱਸ ਕਲਾਸ ਵਿਚ ਨਸ਼ੇ ਦੀ ਹਾਲਤ ਵਿਚ 70 ਸਾਲਾ ਇਕ ਮਹਿਲਾ ‘ਤੇ ਕਥਿਤ ਤੌਰ ‘ਤੇ ਪੇਸ਼ਾਬ ਕੀਤਾ ਸੀ। ਮਹਿਲਾ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਦਿੱਲੀ ਪੁਲਿਸ ਨੇ 4 ਜਨਵਰੀ ਨੂੰ ਉਸ ਖਿਲਾਫ ਮਾਮਲਾ ਦਰਜ ਕੀਤਾ ਸੀ

 

 

Leave a Reply

Your email address will not be published. Required fields are marked *