ਟਰੈਵਲ ਏਜੰਟ ਵਿਨੈ ਹਰੀ ਦੀ ਪਤਨੀ ਤੇ ਇਕ ਹੋਰ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਮਾਮਲਾ

ਪੰਜਾਬ ‘ਚ ਲੋਕਾਂ ਨੂੰ ਵਿਦੇਸ਼ ਜਾਣ ਦੀ ਸਲਾਹ ਦੇ ਕੇ ਆਪਣੀ ਰੋਟੀ ਚਮਕਾ ਕੇ ਦੂਜੇ ਟਰੈਵਲ ਏਜੰਟਾਂ ਨੂੰ ਜ਼ਲੀਲ ਕਰਨ ਵਾਲੇ ਵਿਨੈ ਹਰੀ (Vinay Hari) ਦੀਆਂ ਮੁਸੀਬਤਾਂ ‘ਚ ਵਾਧਾ ਹੋ ਗਿਆ ਹੈ। ਅਦਾਲਤ ਨੇ ਵਿਨੈ ਦੀ ਪਤਨੀ ਸੁਮਤੀ ਹਰੀ ਸਮੇਤ ਇਕ ਹੋਰ ਵਿਅਕਤੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਪੁਲਿਸ ਵੱਲੋਂ ਹੁਣ ਉਸ ਦੀ ਪਤਨੀ ਸੁਮਤੀ ਹਰੀ ਤੇ ਹਰਿੰਦਰ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਜਾਵੇ ਤਾਂ ਜੋ ਦੋਵਾਂ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਸ਼ੁਰੂ ਕੀਤੀ ਜਾ ਸਕੇ। ਇਸ ਮਾਮਲੇ ਦੀ 9.08.2022 ਨੂੰ ਸੁਣਵਾਈ ਹੋਵੇਗੀ। ਦਰਅਸਲ, ਮਾਮਲਾ ਇਹ ਹੈ ਕਿ ਚੰਡੀਗੜ੍ਹ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਜ਼ਾ ਸਲਾਹਕਾਰ ਵਿਨੈ ਹਰੀ ਦੀ ਕੰਪਨੀ ਦੇ ਸਾਰੇ ਸੰਚਾਲਕਾਂ ਨੂੰ ਆਮਦਨ ਕਰ ਐਕਟ 1961 ਦੀ ਧਾਰਾ 276-ਬੀ, 276-ਸੀ ਵਿਵਾਦਤ ਟਰੈਵਲ ਫਰਮ ਦੇ ਸੰਚਾਲਕ ਏਂਜਲਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਨੂੰ ਅਦਾਲਤ ਨੇ 277 ਤਹਿਤ ਸੰਮਨ ਜਾਰੀ ਕਰ ਕੇ ਦੋ ਵੱਖ-ਵੱਖ ਮਾਮਲਿਆਂ ‘ਚ ਮੁਲਜ਼ਮ ਵਜੋਂ ਸੰਮਨ ਜਾਰੀ ਕੀਤਾ ਸੀ।

ਰਿਕਾਰਡ ਅਨੁਸਾਰ ਦੋਵੇਂ ਕੇਸਾਂ ਦੇ ਮੁਲਜ਼ਮ ਵਿਨੈ ਹਰੀ ਤਾਂ ਪੇਸ਼ ਹੋਏ ਪਰ ਉਨ੍ਹਾਂ ਦੀ ਪਤਨੀ ਸੁਮਤੀ ਹਰੀ ਤੇ ਹਰਿੰਦਰ ਕੁਮਾਰ ਪੇਸ਼ ਨਹੀਂ ਹੋਏ। ਕਾਨੂੰਨੀ ਪ੍ਰਕਿਰਿਆ ਅਨੁਸਾਰ ਪਹਿਲਾਂ ਤਾਂ ਅਦਾਲਤ ਨੇ ਦੋਵਾਂ ਦੇ ‘ਜ਼ਮਾਨਤੀ ਵਾਰੰਟ’ ਜਾਰੀ ਕੀਤੇ ਸਨ ਪਰ ਬਾਅਦ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।

Leave a Reply

Your email address will not be published. Required fields are marked *