ਸਿੱਧੂ ਮੂਸੇਵਾਲਾ ਦੇ ਬੈਸਟ ਫਰੈਂਡ ਸੰਨੀ ਮਾਲਟਨ ਦੇ ਘਰ ਆਈਆਂ ਖੁਸ਼ੀਆਂ, ਪਤਨੀ ਨੇ ਬੇਟੀ ਨੂੰ ਦਿੱਤਾ ਜਨਮ

ਸਿੱਧੂ ਮੂਸੇਵਾਲਾ ਦੇ ਬੈਸਟ ਫਰੈਂਡ ਸੰਨੀ ਮਾਲਟਨ ਦਾ ਨਾਂ ਤਾਂ ਸਭ ਜਾਣਦੇ ਹਨ। ਸੰਨੀ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸੰਨੀ ਮਾਲਟਨ ਪਿਤਾ ਬਣ ਗਏ ਹਨ। ਸੰਨੀ ਮਾਲਟਨ ਦੇ ਘਰ ਨੰਨ੍ਹੀ ਪਰੀ ਆਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦਿੱਤੀ ਹੈ।

ਸੰਨੀ ਮਾਲਟਨ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ, ‘‘ਦੁਨੀਆ ’ਤੇ ਸੁਆਗਤ ਹੈ ਨੰਨ੍ਹੀ ਪਰੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ।’’

ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਵੀ ਇਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਹ ਲਿਖਦੀ ਹੈ, ‘‘ਜਨਵਰੀ 12 ਉਹ ਦਿਨ ਸੀ, ਜਿਸ ਨੇ ਮੇਰੀ ਤੇ ਸੰਨੀ ਮਾਲਟਨ ਦੀ ਜ਼ਿੰਦਗੀ ਬਦਲ ਦਿੱਤੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ ਨੰਨ੍ਹੀ ਪਰੀ। ਮਾਂ-ਧੀ ਦੋਵੇਂ ਠੀਕ ਹਨ।’’

 

ਦੱਸ ਦਈਏ ਕਿ ਹਾਲ ਹੀ ‘ਚ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਆਪਣੀਆਂ ਗੋਦ ਭਰਾਈ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

 

ਸੰਨੀ ਮਾਲਟਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਮਾਲਟਨ ਦੇ ਗੀਤਾਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਸ ਦਾ ਗੀਤ ‘ਸਾਈਨਜ਼’ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।

Leave a Reply

Your email address will not be published. Required fields are marked *