ਮੋਰਿੰਡਾ ਦੇ ਪਿੰਡ ਢੰਗਰਾਲੀ ‘ਚ ਪਿਟਬੁਲ ਨੇ ਮਾਲਕ ਨੂੰ ਬੁਰੀ ਤਰ੍ਹਾਂ ਵੱਢਿਆ, ਇਲਾਜ ਲਈ ਚੰਡੀਗੜ੍ਹ ਕਰਾਉਣਾ ਪਿਆ ਦਾਖ਼ਲ

ਨਜ਼ਦੀਕੀ ਪਿੰਡ ਢੰਗਰਾਲੀ ਦੇ ਇਕ ਪੁਲਿਸ ਕਰਮਚਾਰੀ ਨੂੰ ਉਸ ਦੇ ਘਰ ਵਿੱਚ ਰੱਖੇ ਪਾਲਤੂ ਪਿਟਬੁਲ ਵੱਲੋਂ ਬੁਰੀ ਤਰ੍ਹਾਂ ਕੱਟ ਲੈਣ ਉਪਰੰਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਪਿਆ ਹੈ,ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਜਾਣਕਾਰੀ ਅਨੁਸਾਰ ਪਿੰਡ ਢੰਗਰਾਲੀ ਦੇ ਰਣਧੀਰ ਸਿੰਘ ਧੀਰਾ ਜਿਸਦੀ ਉਮਰ 45 ਸਾਲ ਹੈ ਅਤੇ ਉਹ ਪੰਚਕੂਲਾ ਪੁਲਿਸ ‘ਚ ਹੋਮਗਾਰਡ ਦੇ ਹੋਲਦਾਰ ਵਜੋਂ ਤੈਨਾਤ ਹੈ। ਉਸ ਨੇ ਆਪਣੇ ਘਰ ‘ਚ ਰਾਖੀ ਲਈ ਪਿੱਟਬੁਲ ਦਾ ਕੁੱਤਾ ਰੱਖਿਆ ਹੋਇਆ ਹੈ। ਬੀਤੀ ਸ਼ਾਮੀ ਜਦੋ ਉਹ ਆਪਣੇ ਘਰ ਆਇਆ ਤਾਂ ਉਸਦੇ ਪਾਲਤੂ ਕੁੱਤੇ ਪਿੱਟਬੂਲ ਵੱਲੋਂ ਉਸ ਨੂੰ ਬੂਰੀ ਤਰ੍ਹਾਂ ਨੋਚ ਲਿਆ, ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ । ਰਣਧੀਰ ਸਿੰਘ ਨੂੰ ਗੰਭੀਰ ਜ਼ਖ਼ਮੀ ਰੂਪ ਵਿੱਚ ਪਹਿਲਾਂ ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਉਸਨੂੰ ਮੋਹਾਲੀ ਦੇ 6 ਫੇਜ਼ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪ੍ਰੰਤੂ ਬਾਅਦ ਵਿੱਚ ਰਣਧੀਰ ਸਿੰਘ ਨੂੰ ਚੰਡੀਗਡ਼੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਹੈ।

Leave a Reply

Your email address will not be published. Required fields are marked *