ਅਗਸਤ ’ਚ ਛੁੱਟੀਆਂ ਦੀ ਭਰਮਾਰ, 10 ਦਿਨ ਸਕੂਲ ਰਹਿਣਗੇ ਬੰਦ, ਬਣਾ ਸਕਦੇ ਹੋ ਘੁੰਮਣ ਦਾ ਪ੍ਰੋਗਰਾਮ

 ਅਗਸਤ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਮਹੀਨੇ ’ਚ ਛੁੱਟੀਆਂ ਦੀ ਭਰਮਾਰ ਹੈ। ਸਭ ਤੋਂ ਜ਼ਿਆਦਾ ਮੌਜ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਲੱਗੇਗੀ ਕਿਉਂਕਿ ਇਸ ਵਾਰ ਅਗਸਤ ਵਿਚ ਸ਼ਨਿਚਰਵਾਰ ਅਤੇ ਐਤਵਾਰ ਸਮੇਤ ਕੁੱਲ 10 ਦਿਨ ਸਕੂਲਾਂ ’ਚ ਛੁੱਟੀਆਂ ਹੋਣ ਵਾਲੀਆਂ ਹਨ। ਜਿਨ੍ਹਾਂ ਸਕੂਲਾਂ ’ਚ ਸ਼ਨਿਚਰਵਾਰ ਨੂੰ ਛੁੱਟੀ ਨਹੀਂ ਹੁੰਦੀ, ਉਹ ਸਕੂਲ ਮਹੀਨੇ ’ਚ 8 ਦਿਨ ਬੰਦ ਰਹਿਣਗੇ।

ਅਜਿਹੇ ’ਚ ਮਾਪੇ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਪਰਿਵਾਰ ਨਾਲ ਘੁੰਮਣ ਦੀ ਯੋਜਨਾ ਬਣਾ ਸਕਦੇ ਹਨ। ਉਥੇ ਹੀ ਅਗਸਤ ਮਹੀਨੇ ’ਚ ਸਰਕਾਰੀ ਮੁਲਾਜ਼ਮਾਂ ਨੂੰ ਵੀ ਛੁੱਟੀਆਂ ਦਾ ਕੰਬੋ ਮਿਲ ਰਿਹਾ ਹੈ। ਦਰਅਸਲ ਅਗਸਤ ਮਹੀਨੇ ’ਚ ਬਹੁਤ ਸਾਰੇ ਤਿਉਹਾਰ ਹਨ। ਇਹ ਸਾਰੇ ਤਿਉਹਾਰ ਤੇ ਸਰਕਾਰੀ ਛੁੱਟੀਆਂ ਵੀਕੈਂਡ ’ਤੇ ਆ ਰਹੀਆਂ ਹਨ। ਇਸ ਵਜ੍ਹਾ ਕਰਕੇ ਇਸ ਮਹੀਨੇ ਛੁੱਟੀਆਂ ਦਾ ਕੰਬੋ ਮਿਲੇਗਾ। ਅਜਿਹੇ ’ਚ ਵੀਕੈਂਡ ’ਤੇ ਲੋਕ ਤਿਉਹਾਰਾਂ ਦੇ ਨਾਲ-ਨਾਲ ਛੁੱਟੀਆਂ ਦਾ ਵੀ ਭਰਪੂਰ ਆਨੰਦ ਲੈ ਸਕਦੇ ਹਨ।

ਛੁੱਟੀਆਂ ਦਾ ਸਿਲਸਿਲਾ ਪਹਿਲੇ ਵੀਕੈਂਡ ਤੋਂ ਸ਼ੁਰੂ ਹੋਣ ਵਾਲਾ ਹੈ। 7 ਅਗਸਤ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ। 11 ਅਗਸਤ ਨੂੰ ਰੱਖੜੀ ਹੈ, ਜਿਸ ਦਿਨ ਸਕੂਲ ਬੰਦ ਰਹਿਣਗੇ। 13 ਅਗਸਤ ਨੂੰ ਮਹੀਨੇ ਦਾ ਦੂਜਾ ਸ਼ਨਿਚਰਵਾਰ ਹੈ, ਜਿਸ ਕਾਰਨ ਸਕੂਲ ਬੰਦ ਰਹਿਣਗੇ। ਐਤਵਾਰ 14 ਅਗਸਤ ਨੂੰ ਹਫਤਾਵਾਰੀ ਛੁੱਟੀ ਹੋਵੇਗੀ। ਅਗਲੇ ਦਿਨ 15 ਅਗਸਤ ਨੂੰ ਸੁਤੰਤਰਤਾ ਦਿਵਸ ਹੈ, ਜਿਸ ਦੀ ਸਰਕਾਰੀ ਛੁੱਟੀ ਰਹੇਗੀ ਅਤੇ ਸਕੂਲ ਕੁਝ ਸਮੇਂ ਲਈ ਖੁੱਲ੍ਹਦੇ ਹਨ। ਅਜਿਹੇ ’ਚ 13, 14 ਅਤੇ 15 ਅਗਸਤ ਨੂੰ ਤਿੰਨ ਦਿਨ ਦੀ ਛੁੱਟੀ ਰਹੇਗੀ। 18 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਵੇਗੀ। 21 ਅਗਸਤ ਅਤੇ 28 ਅਗਸਤ ਨੂੰ ਐਤਵਾਰ ਅਤੇ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਸਕੂਲ ਬੰਦ ਰਹਿਣਗੇ।

ਘੁੰਮਣ ਦਾ ਬਣਾ ਸਕਦੇ ਹੋ ਪ੍ਰੋਗਰਾਮ

ਜੂਨ ਮਹੀਨੇ ’ਚ ਗਰਮੀਆਂ ਦੀਆਂ ਛੁੱਟੀਆਂ ਤਾਂ ਹੋਈਆਂ ਪਰ ਭਿਆਨਕ ਗਰਮੀ ਕਾਰਨ ਲੋਕ ਬਾਹਰ ਘੁੰਮਣ ਲਈ ਨਹੀਂ ਜਾ ਸਕੇ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਅਜਿਹੇ ’ਚ ਜੇ ਤੁਸੀਂ ਵੀ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਅਗਸਤ ਮਹੀਨੇ ’ਚ ਆਉਣ ਵਾਲੀਆਂ ਛੁੱਟੀਆਂ ਇਕ ਬਿਹਤਰੀਨ ਮੌਕਾ ਹਨ। ਮੌਸਮ ਦਾ ਆਨੰਦ ਲੈਣ ਦੇ ਨਾਲ-ਨਾਲ ਆਰਾਮ ਕਰਨ ਦਾ ਵੀ ਵਧੀਆ ਮੌਕਾ ਹੈ।

Leave a Reply

Your email address will not be published. Required fields are marked *