ਲੁਧਿਆਣਾ ‘ਚ ਸੜਕ ਹਾਦਸੇ ਦੀ ਵੀਡੀਓ ਦੇਖ ਕੇ ਮੰਤਰੀ ਨਿੱਝਰ ਨੇ ਕਿਹਾ- ਇਹ ਤਰੀਕਾ ਗ਼ਲਤ…

ਮੰਗਲਵਾਰ ਨੂੰ ਇੰਟੀਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕਰਨ ਪੁੱਜੇ ਸਿਵਲ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਹਾਦਸੇ ਦੀ ਵੀਡੀਓ ਦਿਖਾਈ ਗਈ। ਇਸ ਵਿੱਚ ਸੜਕ ਪਾਰ ਕਰਦੇ ਸਮੇਂ ਇਕ ਔਰਤ ਬਾਈਕ ਨਾਲ ਟਕਰਾ ਕੇ ਹੇਠਾਂ ਡਿੱਗ ਗਈ। ਵੀਡੀਓ ‘ਚ ਲੋਕ ਜ਼ਖਮੀ ਔਰਤ ਨੂੰ ਗਲੇ ਤੋਂ ਫੜ ਕੇ ਇਕ ਪਾਸੇ ਬਿਠਾ ਦਿੰਦੇ ਹਨ। ਇਹ ਦੇਖ ਕੇ ਸਿਵਲ ਮੰਤਰੀ ਨੇ ਤੁਰੰਤ ਕਿਹਾ, ‘ਇਹ ਬਿਲਕੁਲ ਗਲਤ ਹੈ। ਜੇਕਰ ਕੋਈ ਵਿਅਕਤੀ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ‘ਤੇ ਪੀਣ ਲਈ ਪਾਣੀ ਨਾ ਦਿੱਤਾ ਜਾਵੇ। ਇਹ ਉਸਦੀ ਜਾਨ ਵੀ ਲੈ ਸਕਦਾ ਹੈ। ਜ਼ਖਮੀ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਗਰਦਨ ਤੋਂ ਫੜਿਆ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਹਿਲਾਉਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਹੋਵੇ। ਗਲਤ ਤਰੀਕੇ ਨਾਲ ਲਿਜਾਣ ਨਾਲ ਮਰੀਜ਼ ਨੂੰ ਅਧਰੰਗ ਵੀ ਹੋ ਸਕਦਾ ਹੈ।’ ਉਨ੍ਹਾਂ ਦੀ ਇਸ ਗੱਲ ‘ਤੇ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਵੀ ਆਪਣੀ ਮੋਹਰ ਲਾਈ।

ਮੰਤਰੀ ਇੰਦਰਬੀਰ ਨਿੱਝਰ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਜ਼ਖ਼ਮੀ ਦੇ ਆਸਪਾਸ ਥੋੜ੍ਹਾ ਘੇਰਾ ਬਣਾ ਲੈਣਾ ਚਾਹੀਦਾ ਹੈ। ਜਦੋਂ ਤਕ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚਦੀ, ਉਸ ਨੂੰ ਹਿਲਾਉਣਾ ਨਹੀਂ ਚਾਹੀਦਾ। ਸੇਫ ਸਿਟੀ ਯੋਜਨਾ ਤਹਿਤ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਜਿਵੇਂ ਕੈਮਰੇ ‘ਚ ਕੋਈ ਸੜਕ ਹਾਦਸਾ ਕੈਦ ਹੁੰਦਾ ਹੈ, ਉਹ ਤੁਰੰਤ ਐਂਬੂਲੈਂਸ ਨੂੰ ਮੌਕੇ ‘ਤੇ ਭੇਜਣ। ਸ਼ਹਿਰ ਦੇ ਜਿੰਨੀ ਟ੍ਰੈਫਿਕ ਲਾਈਟਸ ‘ਤੇ ਕੈਮਰਾ ਲੱਗੇ ਹਨ, ਉੱਥੇ ਲੋਕਾਂ ਦੀ ਸੂਚਨਾ ਲਈ ਬੋਰਡ ਲਗਾਏ ਜਾਣ।

ਯੂਆਈਡੀ ਨੂੰ ਪ੍ਰਾਪਰਟੀ ਨਾਲ ਜਲਦ ਕਰੋ ਲਿੰਕ

ਨਿਗਮ ਮੰਤਰੀ ਨੇ ਯੂਆਈਡੀ ਨੰਬਰ ਨੂੰ ਪ੍ਰਾਪਰਟੀ ਨਾਲ ਲਿੰਕ ਕਰਨ ਦਾ ਸਵਾਲ ਨਿਗਮ ਕਮਿਸ਼ਨ ਤੋਂ ਪੁੱਛਿਆ ਕਿ ਆਖ਼ਿਰਕਾਰ ਕਿੰਨੀ ਪ੍ਰਾਪਰਟੀ ਨੂੰ ਲਿੰਕ ਕੀਤਾ ਜਾ ਚੁੱਕਾ ਹੈ। ਇਸ ‘ਤੇ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸ਼ਹਿਰ ‘ਚ 4.25 ਲੱਖ ਪ੍ਰਾਪਰਟੀ ਹਨ, ਇਸ ਵਿਚ ਹੁਣ ਲਗਪਗ 1.50 ਲੱਖ ਪ੍ਰਾਪਰਟੀ ਨੂੰ ਲਿੰਕ ਕੀਤਾ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਦੁਬਾਰਾ ਸਰਵੇ ਕਰਵਾਇਆ ਜਾਣਾ ਹੈ ਜਾਂ ਨਹੀਂ। ਕਮਿਸ਼ਨ ਨੇ ਕਿਹਾ ਕਿ ਦੁਬਾਰਾ ਸਰਵੇ ਕਰਨ ‘ਤੇ ਲਗਪਗ ਦੋ ਸਾਲ ਦਾ ਸਮਾਂ ਲੰਘ ਜਾਵੇਗਾ।

Leave a Reply

Your email address will not be published. Required fields are marked *