ਕਰੀਬ ਢਾਈ ਸਾਲ ਬਾਅਦ ਅੰਮ੍ਰਿਤਸਰ ਦੀਆਂ ਅੱਠ ਟਰੇਨਾਂ ਮੁੜ ਫੜਨਗੀਆਂ ਰਫ਼ਤਾਰ

ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉੱਤਰੀ ਰੇਲਵੇ ਵੱਲੋਂ 16 ਅਗਸਤ ਤੋਂ ਅੱਠ ਮੇਲ-ਐਕਸਪ੍ਰੈਸ ਰੇਲ ਗੱਡੀਆਂ ਨੂੰ ਬਹਾਲ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਟਰੇਨਾਂ ਬਿਆਸ-ਤਰਨਤਾਰਨ ਰੂਟ ਤੇ ਅੰਮ੍ਰਿਤਸਰ-ਅਟਾਰੀ ਰੂਟ ‘ਤੇ ਬਹਾਲ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਗੱਡੀਆਂ ਨੂੰ ਕਰੀਬ ਢਾਈ ਸਾਲਾਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਹੈ।

ਇਨ੍ਹਾਂ ਵਿਚ ਦੁਪਹਿਰ 1.15 ‘ਤੇ ਗੱਡੀ ਨੰਬਰ 04751 ਬਿਆਸ ਤੋਂ ਤਰਨਤਾਰਨ ਸਪੈਸ਼ਲ, ਦੁਪਹਿਰ ਗੱਡੀ ਨਬਰ 04752 ਤਰਨਤਾਰਨ ਤੋਂ ਬਿਆਸ ਸਪੈਸ਼ਲ, ਸ਼ਾਮ 4.50 ‘ਤੇ ਜਾਣ ਵਾਲੀ ਗੱਡੀ ਨੰਬਰ 04752 ਤਰਨਤਾਰਨ-ਬਿਆਸ ਸਪੈਸ਼ਲ, ਤਰਨਤਾਰਨ ਤੋਂ 6.35 ‘ਤੇ ਆਉਣ ਵਾਲੀ ਗੱਡੀ ਨੰਬਰ 09753 ਬਿ ਆਸ-ਤਰਨਤਾਰਨ ਸਪੈਸ਼ਲ, ਸਵੇਰੇ 7.30 ‘ਤੇ ਜਾਣ ਵਾਲੀ ਗੱਡੀ ਨੰਬਰ 06929 ਅੰਮ੍ਰਿਤਸਰ ਅਟਾਰੀ, ਸਵੇਰੇ 8.20 ‘ਤੇ ਜਾਣ ਵਾਲੀ 06930 ਅਟਾਰੀ-ਅੰਮ੍ਰਿਤਸਰ ਸਪੈਸ਼ਲ, ਸਵੇਰੇ 8.20 ਤੋਂ ਅੰਮ੍ਰਿਤਸਰ ਤੋਂ ਅਟਾਰੀ ਜਾਣ ਵਾਲੀ 06931, ਸ਼ਾਮ 7.15 ‘ਤੇ ਅਟਾਰੀ-ਅੰਮ੍ਰਿਤਸਰ ਸਪੈਸ਼ਲ 06932 ਸ਼ਾਮਲ ਹੈ।

Leave a Reply

Your email address will not be published. Required fields are marked *