ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਚ ਵਾਪਰੀ ਘਟਨਾ ਤੋਂ ਬਾਅਦ ਭਾਰਤ ਪੁੱਜੇ 30 ਅਫ਼ਗਾਨਿਸਤਾਨੀ ਸਿੱਖ

 ਅਫ਼ਗ਼ਾਨਿਸਤਾਨ ਦੇਸ਼ ਅੰਦਰ ਸਿੱਖਾਂ ਪ੍ਰਤੀ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਕਾਬੁਲ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਤੇਈ ਅਫਗਾਨੀ ਸਿੱਖ ਆਪਣੇ ਬੱਚਿਆ ਪਰਿਵਾਰਾਂ ਨਾਲ ਭਾਰਤ ਪੁੱਜੇ ਹਨ, ਮਿਲੀ ਜਾਣਕਾਰੀ ਅਨੁਸਾਰ ਅਫ਼ਗਾਨ ਸਿੱਖਾਂ ਦਾ ਇਕ ਸਮੂਹ ਅੱਜ ਯਾਨੀ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਵਾਪਸ ਪਰਤ ਰਿਹਾ 30 ਸਿੱਖਾਂ ਦੇ ਇਸ ਸਮੂਹ ’ਚ ਕੁਝ ਬੱਚੇ ਵੀ ਵਿਸ਼ੇਸ਼ ਫਲਾਈਟ ’ਚ ਮੌਜੂਦ ਹਨ।

ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਅਤੇ ਇੰਡੀਆ ਵਰਲਡ ਫੋਰਮ ਦੇ ਤਾਲਮੇਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਵਲੋਂ ਨਿਕਾਸੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਤੋਂ 21 ਅਫ਼ਗਾਨ ਸਿੱਖਾਂ ਨੂੰ ਦੇਸ਼ ਵਾਪਸ ਲਿਆਏ ਜਾਣ ਦੇ ਇਕ ਮਹੀਨੇ ਬਾਅਦ ਇਹ ਨਿਕਾਅਫ਼ਗਾਨਿਸਤਾਨ ਦੇ ਕਾਬੁਲ ‘ਚ ਗੁਰਦੁਆਰਾ ਸਾਹਿਬ ਨੇੜੇ ਹੋਏ ਜ਼ਬਰਦਸਤ ਧਮਾਕੇ ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ 11 ਅਫਗਾਨ ਸਿੱਖਾਂ ਦਾ ਸਮੂਹ ਇਕ ਵਿਸ਼ੇਸ਼ ਉਡਾਣ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਪਹੁੰਚਿਆ ਸੀ। ਇਸ ਫਲਾਈਟ ’ਚ 18 ਜੂਨ ਨੂੰ ਕਾਬੁਲ ਵਿਚ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਕਾਬੁਲ ਅਫ਼ਗਾਨਿਸਤਾਨ ਹਮਲੇ ’ਚ ਜ਼ਖ਼ਮੀ ਹੋਏ ਰਕਬੀਰ ਸਿੰਘ ਅਤੇ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਸ਼ਾਮਲ ਪਹੁੰਚੇਗਾ ਭਾਰਤ

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਸਿੱਖ ਭਾਈਚਾਰੇ ਸਮੇਤ ਧਾਰਮਿਕ ਘੱਟ ਗਿਣਤੀ ਜੰਗ ਪ੍ਰਭਾਵਿਤ ਖੇਤਰ ’ਚ ਹਿੰਸਾ ਦੇ ਨਿਸ਼ਾਨੇ ’ਤੇ ਰਹੇ ਹਨ। ਇਸ ਦਰਮਿਆਨ ਪਿਛਲੇ ਹਫ਼ਤੇ ਤਾਲਿਬਾਨ ਨੇ ਘੱਟ ਗਿਣਤੀ ਭਾਈਚਾਰਿਆਂ, ਹਿੰਦੂਆਂ ਅਤੇ ਸਿੱਖਾਂ ਨੂੰ ਅਫ਼ਗਾਨਿਸਤਾਨ ਪਰਤਣ ਦੀ ਅਪੀਲ ਕੀਤੀ ਸੀ। ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਦੇਸ਼ ’ਚ ਸੁਰੱਖਿਆ ਦੀ ਸਥਿਤੀ ਹੱਲ ਹੋ ਗਈ ਹੈ।

Leave a Reply

Your email address will not be published. Required fields are marked *