ਯੋ ਯੋ ਹਨੀ ਸਿੰਘ ਦੇ ਮਾੜੇ ਸਮੇਂ ‘ਚ ਦੀਪਿਕਾ ਪਾਦੂਕੋਣ ਤੇ ਅਕਸ਼ੇ ਕੁਮਾਰ ਨੇ ਦਿੱਤਾ ਸਾਥ, ਇੰਜ ਕੀਤੀ ਸੀ ਮਦਦ

ਆਪਣੇ ਗੀਤਾਂ ਅਤੇ ਰੈਪ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੇ ਗਾਇਕ ਯੋ ਯੋ ਹਨੀ ਸਿੰਘ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਕਾਫੀ ਸਮੇਂ ਬਾਅਦ ਹਨੀ ਸਿੰਘ ਆਪਣੀ ਨਵੀਂ ਐਲਬਮ ‘ਹਨੀ 3.0’ ਲੈ ਕੇ ਆ ਰਹੇ ਹਨ। ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਇਸ ਐਲਬਮ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੌਰਾਨ ਹਨੀ ਸਿੰਘ ਨੇ ਆਪਣੇ ਡਿਪਰੈਸ਼ਨ ਦੇ ਦੌਰ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਸਿੰਗਰ ਨੇ ਦੱਸਿਆ ਕਿ ਬਾਲੀਵੁਡ ਦੇ ਉਹ ਕੌਣ-ਕੌਣ ਸਨ ਜਿਨ੍ਹਾਂ ਨੇ ਉਸ ਦੇ ਬੁਰੇ ਸਮੇਂ ਵਿੱਚ ਸਾਥ ਦਿੱਤਾ।

ਇਨ੍ਹਾਂ ਮਸ਼ਹੂਰ ਹਸਤੀਆਂ ਨੇ ਯੋ ਯੋ ਹਨੀ ਸਿੰਘ ਦਾ ਦਿੱਤਾ ਸਾਥ
ਸਾਰੇ ਜਾਣਦੇ ਹਨ ਕਿ ਯੋ ਯੋ ਹਨੀ ਸਿੰਘ ਐਲਬਮ ‘ਦੇਸੀ ਕਲਾਕਰ’ ਤੋਂ ਬਾਅਦ ਅਚਾਨਕ ਗਾਇਬ ਹੋ ਗਿਆ ਸੀ। ਇਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਹਨੀ ਸਿੰਘ ਡਿਪ੍ਰੈਸ਼ਨ ਤੋਂ ਪੀੜਤ ਹਨ। ਜਿਸ ਕਾਰਨ ਹਨੀ ਸਿੰਘ ਲਾਈਮਲਾਈਟ ਦੀ ਦੁਨੀਆ ਤੋਂ ਦੂਰ ਹੋ ਗਏ। ਇਸ ਦੌਰਾਨ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੰਟਰਵਿਊ ‘ਚ ਹਨੀ ਸਿੰਘ ਨੇ ਬੁਰੇ ਸਮੇਂ ਨੂੰ ਯਾਦ ਕੀਤਾ ਹੈ। ਇਸ ਦੌਰਾਨ ਹਨੀ ਸਿੰਘ ਨੂੰ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਬੁਰੇ ਸਮੇਂ ‘ਚ ਤੁਹਾਨੂੰ ਕੁਝ ਸੈਲੇਬਸ ਦਾ ਸਾਥ ਮਿਲਿਆ, ਤਾਂ ਹਨੀ ਸਿੰਘ ਨੇ ਖੁੱਲ੍ਹ ਕੇ ਜਵਾਬ ਦਿੱਤਾ।

ਹਨੀ ਨੇ ਦੱਸਿਆ ਕਿ- ‘ਹਾਂ, ਮੈਨੂੰ ਸਾਰਿਆਂ ਦਾ ਸਮਰਥਨ ਮਿਲਿਆ, ਇੰਡਸਟਰੀ ‘ਚ ਹਰ ਕੋਈ ਬਹੁਤ ਵਧੀਆ ਹੈ। ਦੀਪਿਕਾ ਪਾਦੂਕੋਣ ਨੇ ਮੇਰੇ ਪਰਿਵਾਰ ਨੂੰ ਦਿੱਲੀ ਵਿੱਚ ਇੱਕ ਚੰਗੇ ਡਾਕਟਰ ਦੀ ਸਲਾਹ ਦਿੱਤੀ ਸੀ। ਅਕਸ਼ੈ ਕੁਮਾਰ ਪਾਜੀ ਮੈਨੂੰ ਫੋਨ ਕਰਕੇ ਮੇਰਾ ਹਾਲ ਪੁੱਛਦੇ ਸਨ। ਪਰ ਉਸ ਸਮੇਂ ਮੇਰੀ ਹਾਲਤ ਅਜਿਹੀ ਸੀ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ। ਸ਼ਾਹਰੁਖ ਖਾਨ ਨੂੰ ਵੀ ਮੇਰੀ ਹਾਲਤ ਪਤਾ ਸੀ।

ਹਨੀ ਸਿੰਘ ਨੇ ਦੀਪਿਕਾ-ਅੱਕੀ ਲਈ ਗਾਏ ਗੀਤ
ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਨੇ ਫਿਲਮ ‘ਚੇਨਈ ਐਕਸਪ੍ਰੈੱਸ’ ‘ਚ ਦੀਪਿਕਾ ਪਾਦੂਕੋਣ ਲਈ ‘ਲੁੰਗੀ ਡਾਂਸ’ ਗੀਤ ਗਾਇਆ ਸੀ। ਜਦਕਿ ਹਨੀ ਸਿੰਘ ਨੇ ਫਿਲਮ ‘ਬੌਸ’ ‘ਚ ਅਕਸ਼ੈ ਕੁਮਾਰ ਲਈ ‘ਪਾਰਟੀ ਆਲ ਨਾਈਟ’ ਗੀਤ ਗਾਇਆ ਸੀ, ਜੋ ਅੱਜ ਵੀ ਪਾਰਟੀਆਂ ‘ਚ ਧਮਾਲ ਮਚਾ ਦਿੰਦਾ ਹੈ। ਅਜਿਹੇ ‘ਚ ਇਕ ਵਾਰ ਫਿਰ ਹਨੀ ਸਿੰਘ ਐਲਬਮ ‘ਹਨੀ 3.0’ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੇ ਹਨ। ਖਬਰ ਇਹ ਵੀ ਹੈ ਕਿ ਹਨੀ ਸਿੰਘ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ‘ਚ ਇਕ ਗੀਤ ਵੀ ਕਰ ਰਹੇ ਹਨ।

Leave a Reply

Your email address will not be published. Required fields are marked *